Skip to content
ਜਿਨੂੰ ਦੇਖਦਿਆਂ ਚੜ ਜਾਏ ਚਾਅ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਪੜ ਅੱਖੀਆਂ ਨੂੰ, ਜਾਣ ਜਾਵੇ ਦਿਲ ਵਾਲੀ ਗੱਲ
ਜਿਨੂੰ ਅੱਠੇ ਪਹਿਰ ਪੈੰਦੀ ਰਹੇ ਖਿੱਚ ਮੇਰੇ ਵੱਲ
ਦੂਰੀ ਮੇਰੀ ਨਾ ਸਹਾਰੇ, ਜਾਨ ਮੇਰੇ ਉੱਤੋਂ ਵਾਰੇ
ਸਾਡੇ ਰਚੇ ਹੋਣ ਸਾਹਾਂ ਵਿੱਚ ਸਾਹ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਸਾਰੀ ਦੁਨੀਆਂ ਵਿਸਾਰ, ਨੀਝ੍ਹ ਲਾਕੇ ਮੈਨੂੰ ਵੇਖੇ
ਜੀਦ੍ਹੇ ਦਿਲ ਵਿੱਚ ਹੋਣ ਨਾ ਫਰੇਬ ਤੇ ਭੁਲੇਖੇ
ਦਿਨ ਰਾਤ, ਸੁਬ੍ਹਾ ਸ਼ਾਮ, ਹੋਠੀਂ ਹੋਵੇ ਮੇਰਾ ਨਾਮ
ਮੇਰਾ ਘੜੀ ਵੀ ਨਾ ਖਾਵੇ ਜੋ ਵਿਸਾਹ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਮੈੰ ਹੀ ਓਦਾ ਅੱਜ ਅਤੇ ਆਉਣ ਵਾਲਾ ਕੱਲ ਹੋਵਾਂ
ਸਦਾ ਰਹਾਂ ਨਾਲ, ਜੁਦਾ ਇੱਕ ਵੀ ਨਾ ਪਲ ਹੋਵਾਂ
ਸਭ ਬਲਖ਼ ਬੁਖ਼ਾਰੇ, ਚੰਦ, ਸੂਰਜ, ਸਿਤਾਰੇ
ਸਭ ਉਹਦੇ ਉੱਤੋਂ ਦਵਾਂ ਮੈਂ ਲੁਟਾ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਜਿਨੂੰ ਦੇਖਦਿਆਂ ਚੜ ਜਾਏ ਚਾਅ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
✍🏻 ਸਤਵਿੰਦਰ ਸਿੰਘ “ਰਾਜਾ”
IG@iSatwinderSingh
IG@Saaaaanjh
ਇਹ ਰਿਸ਼ਤਾ ਏ ਰੱਬ ਵਾਂਗੂੰ ਪਾਕ ਮਾਏਂ ਮੇਰੀਏ
ਨਹੀਂ ਜੱਗ ਉੱਤੇ ਤੇਰੇ ਜਿਹਾ ਸਾਕ ਮਾਂਏ ਮੇਰੀਏ
ਤੇਰੀ ਗੋਦੀ ਸਿਰ ਰੱਖਾਂ ਸਾਰੇ ਦੁੱਖ ਟੁੱਟ ਜਾਂਦੇ ਨੇਂ
ਚਸ਼ਮੇਂ ਪਿਆਰ ਵਾਲੇ ਫੇਰ ਫੁੱਟ ਜਾਂਦੇ ਨੇਂ
ਤੂ ਮਾੜਾ ਕਦੇ ਬੋਲਦੀ ਨਾ ਵਾਕ ਮਾਂਏ ਮੇਰੀਏ
ਨਹੀਂ ਜੱਗ ਉੱਤੇ…
ਭਾਵੇਂ ਹੋਵੇੰ ਤੂ ਬੀਮਾਰ ਘਰ ਸਾਂਭਣੋਂ ਨਾ ਹਟ ਦੀ
ਸਭ ਦਾ ਸਵਾਰਦੀ ਏਂ ਕਦੇ ਨਾ ਤੂ ਥੱਕ ਦੀ
ਜਾਵੇਂ ਡਰ.. ਸੀ ਕਹੇ ਜੇ ਜਵਾਕ ਮਾਏਂ ਮੇਰੀਏ
ਨਹੀਂ ਜੱਗ ਉੱਤੇ…
ਰੱਬ ਦੁਨੀਆਂ ਦੀ ਹਰ ਖੁਸ਼ੀ ਤੇਰੀ ਝੋਲੀ ਪਾ ਦਵੇ
ਸਦਾ ਕਰਾਂ ਤੇਰੀ ਸੇਵਾ ਇਸ ਕਾਬਿਲ ਬਣਾ ਦਵੇ
ਮੇਰੇ ਟੁੱਟ ਜਾਂਦੇ ਦੁੱਖ ਤੇ ਕਲੇਜੇ ਪੈਂਦੀ ਠੰਡ
ਮਾਰੇਂ ਜਦੋਂ ਮੈਨੂੰ “ਰਾਜੇ” ਕਹਿ ਕੇ ਹਾਕ ਮਾਏਂ ਮੇਰੀਏ
ਨਹੀਂ ਜੱਗ ਉੱਤੇ…
ਇਹ ਰਿਸ਼ਤਾ ਏ ਰੱਬ ਵਾਂਗੂੰ ਪਾਕ ਮਾਏਂ ਮੇਰੀਏ
ਨਹੀਂ ਜੱਗ ਉੱਤੇ ਤੇਰੇ ਜਿਹਾ ਸਾਕ ਮਾਂਏ ਮੇਰੀਏ
~ ਸਤਵਿੰਦਰ ਸਿੰਘ ‘ਰਾਜਾ
IG@Saaaaanjh
IG@iSatwinderSingh
ਰੋਜ਼ ਕੋਈ ਸੁਪਨੇ ਵਿਚ ਆਉੰਦਾ ਰਹਿੰਦਾ ਹੈ
ਸੰਨ੍ਹ ਮੇਰੀ ਨੀੰਦਰ ਨੂੰ ਲਾਉਂਦਾ ਰਹਿੰਦਾ ਹੈ
ਗੱਲ ਕਰਦਾ ਸੀ ਹੱਸ ਹੱਸ ਕੇ ਜੋ ਸਾਡੇ ਨਾਲ
ਬਿਨ ਗੱਲੋਂ ਹੁਣ ਨੱਕ ਚੜਾਉਂਦਾ ਰਹਿੰਦਾ ਹੈ
ਮੰਨਣਾਂ ਅਤੇ ਮਨਾਉਣਾਂ ਰੱਖ ਕੇ ਇਕ ਪਾਸੇ
ਨਖਰੇ ਤਾਬੜਤੋੜ ਵਿਖਾਉਂਦਾ ਰਹਿੰਦਾ ਹੈ
ਦਿਲ ਦਰਵਾਜੇ ਦਸਤਕ ਕੋਈ ਨਾ ਆਣ ਪਵੇ
ਕੋਠੇ ਉੱਤੋਂ ਕਾਗ ਉਡਾਉੰਦਾ ਰਹਿੰਦਾ ਹੈ
ਪਹਿਲਾਂ ਅੱਖਾਂ ਲਾਈਆਂ ਜਿਸ ਨੇ ਮੇਰੇ ਨਾਲ
ਅੱਜਕੱਲ੍ਹ ਅਕਸਰ ਅੱਖ ਚੁਰਾਉੰਦਾ ਰਹਿੰਦਾ ਹੈ
“ਰਾਜੇ” ਨੇ ਜੋ ਉਸ ਲਈ ਗਜ਼ਲਾਂ, ਗੀਤ ਲਿਖੇ
ਆਪਣੇ ਯਾਰਾਂ ਤਾਈੰ ਸੁਣਾਉੰਦਾ ਰਹਿੰਦਾ ਹੈ
~ ਸਤਵਿੰਦਰ ਸਿੰਘ ਰਾਜਾ
IG@Saaaaanjh
IG@iSatwindersingh
ਮੰਗਾਂ ਤੇਰਿਆਂ ਖਿਆਲਾਂ ਤੋਂ ਰਿਹਾਈ, ਮੈਨੂੰ ਦੇਦੇ
ਜਿੰਦ ਆਪਣੀ ਚੋੰ ਸਦਾ ਲਈ ਵਿਦਾਈ, ਮੈਨੂੰ ਦੇਦੇ
ਮੈਂਨੂੰ ਪਤਾ ਕਿਸੇ ਹੋਰ ਹਿੱਸੇ ਆਉਣਾਂ ਤੇਰਾ ਪਿਆਰ
ਮੇਰੇ ਹਿੱਸੇ ਜਿਹੜੀ ਆਉਣੀੰ ਤਨਹਾਈ, ਮੈਨੂੰ ਦੇਦੇ
ਤੈਨੂੰ ਭੁੱਲ ਜਾਵਾਂ ਚੇਤਾ ਤੇਰਾ ਨਿੱਕਲੇ ਦਿਮਾਗੋਂ
ਕਰ ਹੀਲਾ ਕੋਈ ਏਦਾਂ ਦੀ ਦਵਾਈ, ਮੈਨੂੰ ਦੇਦੇ
ਮੇਰੀ ਭੁੱਲ ਸੀ ਜੋ ਤੇਰੇ ਉੱਤੇ ਕੀਤਾ ਇਤਬਾਰ
ਮੰਗੇ ਅੱਖਰ ਪ੍ਰੇਮ ਦੇ ਸੀ ਢਾਈ, ਮੈਨੂੰ ਦੇਦੇ
‘ਰਾਜੇ’, ਤੇਰੇ ਉੱਤੋਂ ਵਾਰੀਆਂ ਜੋ ਗਜ਼ਲਾਂ, ਰੁਬਾਈਆਂ
ਮੇਰੀ ਉਮਰਾਂ ਦੀ ਏਹੋ ਏ ਕਮਾਈ, ਮੈਨੂੰ ਦੇਦੇ
~ ਸਤਵਿੰਦਰ ਸਿੰਘ ‘ਰਾਜਾ’
ਗੱਲ ਇੱਕ ਕਰਨੀ ਤੇਰੇ ਨਾਲ
ਮਸਲਾ ਏ ਕੁਈ ਮੇਰੇ ਨਾਲ ?
ਤੇਰੇ ਬਾਰੇ ਸੋਚ ਰਿਹਾ ਸੀ
ਲਾ ਕੇ ਕੰਡ ਬਨੇਰੇ ਨਾਲ
ਵਿਰਲੇ ਸਾਥ ਨਿਭਾਉਂਦੇ ਨੇ
ਤੁਰਦੇ ਭਾਵੇਂ ਬਥੇਰੇ ਨਾਲ
ਜਿਸ ਨੂੰ ਰੂਹ ਦੀ ਹੋਵੇ ਤਾਂਘ
ਫਰਕ ਨੀ ਰੰਗ ਸਲੇਰੇ ਨਾਲ
ਪੁੱਛਣ ਪੁੱਛਣ ਕਰਦਾ ਸੀ
ਪੁੱਛ ਈ ਲਿਆ ਅੱਜ ਜ਼ੇਰੇ ਨਾਲ
ਜੇ ਮੈਂ ਚੰਗਾ ਲੱਗਨਾਂ ਵਾਂ
ਲੈ ਲੈ ਫੇਰੇ ਮੇਰੇ ਨਾਲ
~ ਸਤਵਿੰਦਰ ਸਿੰਘ ‘ਰਾਜਾ’
ਪਿਆਰ ਓਦਾ ਸਾਡੇ ਤੋਂ ਵਿਸਾਰਿਆ ਨੀ ਜਾਂਦਾ
ਹੁਣ ਕਰੀਏ ਕੀ ਦੱਸ ਮਾਏਂ ਮੇਰੀਏ
ਚਾਰੇ ਪਾਸੇ ਪੈਣ ਬਸ ਓਦੇ ਹੀ ਭੁਲੇਖੇ
ਨਿਗ੍ਹਾ ਚੰਦਰੀ ਏ ਜਿਧਰ ਨੂੰ ਫੇਰੀਏ
ਓਸ ਦੇ ਖਿਆਲਾਂ ਵਿਚ ਅੱਠੇ ਪਹਿਰ ਲੰਘਦੇ ਨੇ
ਕਾਬੂ ਵਿਚ ਨਈਓਂ ਮੇਰਾ ਚਿੱਤ ਨੀ
ਭੈੜਾ ਏ ਵਿਛੋੜਾ ਰਹਿੰਦੀ ਖਾ ਜਏ ਜਵਾਨੀ
ਬਣਦਾ ਨਾ ਕਿਸੇ ਦਾ ਵੀ ਮਿੱਤ ਨੀ
ਘਰ ਦਿਆਂ ਕੰਮਾਂ ‘ਚ ਵੀ ਦਿਲ ਨਹੀਂ ਲਗਦਾ
ਵਰ੍ਹ ਦੇ ਨੇ ਪਟੇ ਓਦ੍ਹੀ ਯਾਦ ਦੇ
ਨਿਕਲਦੇ ਜਾਪਦੇ ਨਾ ਕੋਈ ਵੀ ਨਤੀਜੇ
ਮੇਰੀ ਰੱਬ ਅੱਗੇ ਕੀਤੀ ਫਰਿਆਦ ਦੇ
ਪੀੜਾਂ ਦੇ ਪਰਾਗੇ ਭਾਵੇਂ ਭਰ ਭਰ ਦਿੱਤੇ ਤਾਂ ਵੀ
ਖੁਦਾ ਕਰੇ ਚੰਨਾ ਤੇਰੀ ਖ਼ੈਰ ਵੇ
ਮੁੱਕਣ ਤੇ ਹੋਣ ਜਦੋਂ ਆਖਰੀ ਸਵਾਸ
ਮੇਰੇ ਚੇਤਿਆਂ ‘ਚ ਹੋਣ ਤੇਰੇ ਪੈਰ ਵੇ
✍🏻 ਸਤਵਿੰਦਰ ਸਿੰਘ ‘ਰਾਜਾ’