
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਪੜ ਅੱਖੀਆਂ ਨੂੰ, ਜਾਣ ਜਾਵੇ ਦਿਲ ਵਾਲੀ ਗੱਲ
ਜਿਨੂੰ ਅੱਠੇ ਪਹਿਰ ਪੈੰਦੀ ਰਹੇ ਖਿੱਚ ਮੇਰੇ ਵੱਲ
ਦੂਰੀ ਮੇਰੀ ਨਾ ਸਹਾਰੇ, ਜਾਨ ਮੇਰੇ ਉੱਤੋਂ ਵਾਰੇ
ਸਾਡੇ ਰਚੇ ਹੋਣ ਸਾਹਾਂ ਵਿੱਚ ਸਾਹ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਸਾਰੀ ਦੁਨੀਆਂ ਵਿਸਾਰ, ਨੀਝ੍ਹ ਲਾਕੇ ਮੈਨੂੰ ਵੇਖੇ
ਜੀਦ੍ਹੇ ਦਿਲ ਵਿੱਚ ਹੋਣ ਨਾ ਫਰੇਬ ਤੇ ਭੁਲੇਖੇ
ਦਿਨ ਰਾਤ, ਸੁਬ੍ਹਾ ਸ਼ਾਮ, ਹੋਠੀਂ ਹੋਵੇ ਮੇਰਾ ਨਾਮ
ਮੇਰਾ ਘੜੀ ਵੀ ਨਾ ਖਾਵੇ ਜੋ ਵਿਸਾਹ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਮੈੰ ਹੀ ਓਦਾ ਅੱਜ ਅਤੇ ਆਉਣ ਵਾਲਾ ਕੱਲ ਹੋਵਾਂ
ਸਦਾ ਰਹਾਂ ਨਾਲ, ਜੁਦਾ ਇੱਕ ਵੀ ਨਾ ਪਲ ਹੋਵਾਂ
ਸਭ ਬਲਖ਼ ਬੁਖ਼ਾਰੇ, ਚੰਦ, ਸੂਰਜ, ਸਿਤਾਰੇ
ਸਭ ਉਹਦੇ ਉੱਤੋਂ ਦਵਾਂ ਮੈਂ ਲੁਟਾ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
ਜਿਨੂੰ ਦੇਖਦਿਆਂ ਚੜ ਜਾਏ ਚਾਅ ਰੱਬਾ ਮੇਰਿਆ
ਕੋਈ ਏਹੋ ਜਿਹਾ ਸੱਜਣ ਮਿਲਾ ਰੱਬਾ ਮੇਰਿਆ
✍🏻 ਸਤਵਿੰਦਰ ਸਿੰਘ “ਰਾਜਾ”
IG@iSatwinderSingh
IG@Saaaaanjh




