ਕੁਝ ਜ਼ਿੰਦਗੀ ਦੇ ਲੰਘ ਜਾਣੇ ਸਾਲ ਜਦੋਂ ਮਹਿਰਮਾਂ,
ਹੋ ਜਾਣੇ ਚਿੱਟੇ ਸਾਡੇ ਵਾਲ ਜਦੋਂ ਮਹਿਰਮਾਂ..
ਪੋਤਰਿਆਂ ਦੋਤਰਿਆਂ ਗੋਦੀ ਵਿੱਚ ਬੈਠ ਸਾਡੇ,
ਨਿੱਕੇ ਨਿੱਕੇ ਪੁੱਛਣੇ ਸਵਾਲ ਜਦੋਂ ਮਹਿਰਮਾਂ
ਦੰਦ ਜਦੋਂ ਕਿਰ ਜਾਣੇ ਗੋਡੇ ਦੋਵੇਂ ਭਿੜ ਜਾਣੇ,
ਲੱਕ ਤੋਂ ਵੀ ਹੋਜਾਂ ਗੇ ਨਿਢਾਲ ਜਦੋਂ ਮਹਿਰਮਾਂ
ਫੇਰ ਕਿਤੇ ਕੱਲੇ ਬੈ ਕੇ ਲੰਮਾਂ ਜਿਹਾ ਸਾਹ ਲੈ ਕੇ
ਦਿਲਾਂ ਕੋਲੋਂ ਕਰਾਂਗੇ ਸਵਾਲ ਓਦੋਂ ਮਹਿਰਮਾਂ
ਕਿ…ਕਾਸ਼!!
ਮਿਲ ਪੈਂਦੇ ਜ਼ਿੰਦਗੀ ਹਸੀਨ ਬੜੀ ਹੋਣੀਂ ਸੀ,
ਯਾਦਾਂ ਵਾਲੀ ਪੋਟਲੀ ਰੰਗੀਨ ਬੜੀ ਹੋਣੀਂ ਸੀ
ਇਕ ਦੂਜੇ ਨਾਲ ਖੜ, ਦੁੱਖ-ਸੁੱਖ ਕੱਟਣੇਂ ਸੀ,
ਸੁੱਚੀਆਂ ਮੁਹੱਬਤਾਂ ਦੀ ਲੋਰ ਚੜੀ ਹੋਣੀਂ ਸੀ
ਰੁੱਸਣਾਂ ਮਨਾਉਣਾਂ ਵੀ ਤੇ ਨਾਲ ਨਾਲ ਚੱਲਣਾਂ ਸੀ,
ਹਰ ਇੱਕ ਖੁਸ਼ੀ ਸਾਡੇ ਵਿਹੜੇ ਖੜੀ ਹੋਣੀੰ ਸੀ
ਸਾਡੇ ਦੋ ਗੁੱਡੀ ਗੁੱਡੇ ਹੁੰਦੇ, ਕੱਠੇ ਅਸੀਂ ਬੁੱਢੇ ਹੁੰਦੇ,
ਜਾਨ ਸਾਡੀ ਇੱਕ ਦੂਜੇ ਵਿੱਚ ਅੜੀ ਹੋਣੀਂ ਸੀ…
“ਕਾਸ਼”
✍ਸਤਵਿੰਦਰ ਸਿੰਘ “ਰਾਜਾ”
IG@saaaaanjh
Ig@iSatwinderSingh