
ਹੁਣ ਕਰੀਏ ਕੀ ਦੱਸ ਮਾਏਂ ਮੇਰੀਏ
ਚਾਰੇ ਪਾਸੇ ਪੈਣ ਬਸ ਓਦੇ ਹੀ ਭੁਲੇਖੇ
ਨਿਗ੍ਹਾ ਚੰਦਰੀ ਏ ਜਿਧਰ ਨੂੰ ਫੇਰੀਏ
ਓਸ ਦੇ ਖਿਆਲਾਂ ਵਿਚ ਅੱਠੇ ਪਹਿਰ ਲੰਘਦੇ ਨੇ
ਕਾਬੂ ਵਿਚ ਨਈਓਂ ਮੇਰਾ ਚਿੱਤ ਨੀ
ਭੈੜਾ ਏ ਵਿਛੋੜਾ ਰਹਿੰਦੀ ਖਾ ਜਏ ਜਵਾਨੀ
ਬਣਦਾ ਨਾ ਕਿਸੇ ਦਾ ਵੀ ਮਿੱਤ ਨੀ
ਘਰ ਦਿਆਂ ਕੰਮਾਂ ‘ਚ ਵੀ ਦਿਲ ਨਹੀਂ ਲਗਦਾ
ਵਰ੍ਹ ਦੇ ਨੇ ਪਟੇ ਓਦ੍ਹੀ ਯਾਦ ਦੇ
ਨਿਕਲਦੇ ਜਾਪਦੇ ਨਾ ਕੋਈ ਵੀ ਨਤੀਜੇ
ਮੇਰੀ ਰੱਬ ਅੱਗੇ ਕੀਤੀ ਫਰਿਆਦ ਦੇ
ਪੀੜਾਂ ਦੇ ਪਰਾਗੇ ਭਾਵੇਂ ਭਰ ਭਰ ਦਿੱਤੇ ਤਾਂ ਵੀ
ਖੁਦਾ ਕਰੇ ਚੰਨਾ ਤੇਰੀ ਖ਼ੈਰ ਵੇ
ਮੁੱਕਣ ਤੇ ਹੋਣ ਜਦੋਂ ਆਖਰੀ ਸਵਾਸ
ਮੇਰੇ ਚੇਤਿਆਂ ‘ਚ ਹੋਣ ਤੇਰੇ ਪੈਰ ਵੇ
✍🏻 ਸਤਵਿੰਦਰ ਸਿੰਘ ‘ਰਾਜਾ’